ਨੈਸ਼ਨਲ

ਸਰਕਾਰੀ ਅਫਸਰ ਆਰਐਸਐਸ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈ ਸਕਦੇ ਵਾਲੇ ਹੁਕਮਾਂ ਨਾਲ ਦੇਸ਼ ਵਿੱਚ ਅਰਾਜਕਤਾ ਫੈਲਗੀ -ਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | July 22, 2024 08:12 PM

ਬੀਤੇ 58 ਸਾਲਾਂ ਤੋਂ ਕੋਈ ਵੀ ਸਰਕਾਰੀ ਅਫਸਰ ਜਾਂ ਮੁਲਾਜਮ ਆਰ.ਐਸ.ਐਸ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਤੋ ਕਾਨੂੰਨੀ ਰੋਕ ਲੱਗੀ ਹੋਈ ਸੀ । ਪਰ ਮੋਦੀ ਮੁਤੱਸਵੀ ਹੁਕਮਰਾਨਾਂ ਵੱਲੋ ਹਿੰਦੂਤਵ ਸੋਚ ਤੇ ਹਿੰਦੂ ਰਾਸਟਰ ਨੂੰ ਕਾਇਮ ਕਰਨ ਦੀ ਸੋਚ ਅਧੀਨ ਇਸ ਰੋਕ ਨੂੰ ਹਟਾ ਦਿੱਤਾ ਗਿਆ ਹੈ । ਜਿਸ ਨਾਲ ਸਰਕਾਰੀ ਅਫਸਰ ਡੰਡੇ ਲੈਕੇ ਖਾਕੀ ਨਿੱਕਰਾਂ ਪਾ ਕੇ ਪ੍ਰੇਡ ਅਤੇ ਆਰ.ਐਸ.ਐਸ ਦੀਆਂ ਗਤੀਵਿਧੀਆ ਵਿਚ ਸਮੂਲੀਅਤ ਕਰ ਸਕਣਗੇ । ਜੇਕਰ ਮੋਦੀ ਹਕੂਮਤ ਨੇ ਹਿੰਦੂਤਵ ਸੋਚ ਅਧੀਨ ਅਜਿਹਾ ਜਮਹੂਰੀਅਤ ਪਸ਼ੰਦ ਮੁਲਕ ਵਿਚ ਕੀਤਾ ਹੈ ਤਾਂ ਸਿੱਖ ਅਫਸਰਾਂ ਨੂੰ ਵੀ ਉਪਰੋਕਤ ਬਿਨ੍ਹਾਂ ਤੇ ਕਾਨੂੰਨੀ ਖੂੱਲ੍ਹ ਮਿਲਣੀ ਚਾਹੀਦੀ ਹੈ ਕਿ ਉਹ ਵੀ ਖਾਲਿਸਤਾਨ ਦੀ ਗੱਲ ਕਰਨ ਦਾ ਅਧਿਕਾਰ ਰੱਖਣਗੇ, ਉਥੇ ਉਹ ਆਪਣੀ ਮਾਰਸ਼ਲ ਖੇਡ ਗੱਤਕੇ ਦੀ ਖੇਡ ਖੇਡਣ ਤੇ ਪ੍ਰੈਕਟਿਸ ਕਰਨ ਦਾ ਅਧਿਕਾਰ ਵੀ ਹਾਸਿਲ ਹੋਵੇਗਾ । ਜੇਕਰ ਅਜਿਹਾ ਅਮਲ ਸਿੱਖ ਕੌਮ ਲਈ ਹੋਵੇਗਾ, ਫਿਰ ਤਾਂ ਵਿਧਾਨ ਦੀ ਧਾਰਾ 14 ਅਨੁਸਾਰ ਬਰਾਬਰਤਾ ਦੀ ਸੋਚ ਅਮਲੀ ਰੂਪ ਵਿਚ ਲਾਗੂ ਹੋਵੇਗੀ । ਵਰਨਾ ਉਪਰੋਕਤ ਬਰਾਬਰਤਾ ਦਾ ਹੱਕ ਦੇਣ ਵਾਲੀ ਵਿਧਾਨ ਦੀ ਧਾਰਾ 14 ਦਾ ਜਨਾਜ਼ਾਂ ਕੱਢਣ ਅਤੇ ਪੱਖਪਾਤੀ ਕਾਰਵਾਈਆ ਰਾਹੀ ਇਥੋ ਦੇ ਸਮਾਜ ਵਿਚ ਵੰਡੀਆ ਤੇ ਨਫਰਤ ਪੈਦਾ ਕਰਨ ਦਾ ਵੱਡਾ ਕਾਰਨ ਬਣੇਗੀ । ਜਿਸਦੇ ਨਤੀਜੇ ਕਦਾਚਿਤ ਇਥੋ ਦੀ ਜਮਹੂਰੀਅਤ ਅਤੇ ਅਮਨ ਲਈ ਕਾਰਗਰ ਸਾਬਤ ਨਹੀ ਹੋ ਸਕਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਦੀ ਦੀ ਹਿੰਦੂਤਵ ਹਕੂਮਤ ਵੱਲੋ, ਬੀਤੇ 58 ਸਾਲਾਂ ਤੋ ਸਰਕਾਰੀ ਅਫਸਰਾਨ ਵੱਲੋ ਆਰ.ਐਸ.ਐਸ ਦੀਆਂ ਗਤੀਵਿਧੀਆਂ ਵਿਚ ਸਮੂਲੀਅਤ ਕਰਨ ਤੇ ਲੱਗੀ ਰੋਕ ਨੂੰ ਖਤਮ ਕਰਨ ਉਤੇ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਬਰਾਬਰਤਾ ਦੇ ਵਿਧਾਨ ਦੀ ਧਾਰਾ 14 ਵਾਲੇ ਹੱਕ ਅਨੁਸਾਰ ਸਿੱਖ ਕੌਮ ਨੂੰ ਵੀ ਗੱਤਕੇ ਦੀ ਖੇਡ ਖੇਡਣ ਅਤੇ ਖਾਲਿਸਤਾਨ ਦੀ ਗੱਲ ਕਰਨ ਦਾ ਫੌਰੀ ਕਾਨੂੰਨੀ ਹੱਕ ਦੇਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਗਹਿਰੀ ਸੰਕਾ ਜਾਹਰ ਕੀਤੀ ਜਿਵੇ ਜਰਮਨੀ ਸਰਕਾਰ ਨੇ Schutzstaffel (SS) ਦੇ ਅਨੁਸਾਰ ਇਹ ਆਰ.ਐਸ.ਐਸ ਵਿਚ ਸਾਮਿਲ ਹੋਏ ਅਫਸਰਾਨ ਪਾਰਟੀ ਦੀ ਹਰ ਪੱਖੋ ਰੱਖਿਆ ਕਰਨਗੇ । ਇਸਦੇ ਨਾਲ ਹੀ ਜੋ ਇਨ੍ਹਾਂ ਵੱਲੋ ਅਗਨੀਵੀਰਾਂ ਦੀ ਭਰਤੀ ਕੀਤੀ ਗਈ ਹੈ, ਜਦੋ ਉਹ ਰਿਟਾਇਰ ਹੋ ਜਾਣਗੇ ਉਨ੍ਹਾਂ ਨੂੰ ਵੀ ਇਸ ਵਿਚ ਭਰਤੀ ਕਰਕੇ ਸਰਕਾਰੀ ਸਰਪ੍ਰਸਤੀ ਹੇਠ ਉਹ ਹੁਕਮਰਾਨ ਪਾਰਟੀ ਦੇ ਇਸਾਰੇ ਤੇ ਦਹਿਸਤਗਰਦੀ ਨੂੰ ਫੈਲਾਉਣ ਦਾ ਕੰਮ ਕਰਨਗੇ । ਮੁਲਕ ਵਿਚ ਇਕੋ ਪਾਰਟੀ ਦੀ ਹਕੂਮਤ ਨੂੰ ਕਾਇਮ ਕਰਕੇ ਤਾਨਾਸਾਹੀ ਨੀਤੀਆ ਨੂੰ ਹੀ ਪਣਪਨ ਲਈ ਖੁੱਲ੍ਹਾ ਮੌਕਾ ਦੇਣਗੇ ਜਿਸ ਨਾਲ ਇਥੇ ਹੋਰ ਵੱਸਣ ਵਾਲੀਆ ਕੌਮਾਂ, ਧਰਮ, ਕਬੀਲਿਆ ਦੇ ਮਨੁੱਖਤਾ ਪੱਖੀ, ਮਾਲੀ, ਇਖਲਾਕੀ, ਧਾਰਮਿਕ ਸਭ ਹੱਕ ਅਧਿਕਾਰ ਕੁੱਚਲਕੇ ਰਹਿ ਜਾਣਗੇ । ਜੋ ਅਰਾਜਕਤਾ ਨੂੰ ਜਨਮ ਦੇਣਗੇ । ਇਸ ਲਈ ਇਹ ਜਰੂਰੀ ਹੈ ਕਿ ਬਰਾਬਰਤਾ ਦੀ ਸੋਚ ਅਨੁਸਾਰ ਸਿੱਖ ਅਫਸਰਾਨ ਨੂੰ ਵੀ ਕਾਨੂੰਨੀ ਤੌਰ ਤੇ ਆਪਣੀਆ ਕੌਮੀ ਗਤੀਵਿਧੀਆ ਅਤੇ ਖਾਲਿਸਤਾਨ ਦੇ ਨਿਸਾਨੇ ਲਈ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਸਮੂਲੀਅਤ ਤੇ ਕੰਮ ਕਰਨ ਦੀ ਕਾਨੂੰਨੀ ਖੁੱਲ੍ਹ ਦਿੱਤੀ ਜਾਵੇ ।

Have something to say? Post your comment

 

ਨੈਸ਼ਨਲ

ਭਾਰਤ ਆਏ ਦੋ ਤਿਹਾਈ ਅਫਗਾਨ ਸਿੱਖ ਕੈਨੇਡਾ ਵਿੱਚ ਵਸੇ

ਗੁਰੂ ਨਾਨਕ ਪਬਲਿਕ ਸਕੂਲ ਵਿਚ ਮਨਾਇਆ ਗਿਆ ਅਧਿਆਪਕ ਦਿਵਸ

ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ ਹਰਿਆਣਾ ਵਿੱਚ ਕਾਂਗਰਸ ਨਾਲ ਗਠਜੋੜ ਦੀ - ਰਾਘਵ ਚੱਢਾ

ਪੰਜਾਬ ਦੇ ਡਾਇਰੈਕਟਰ ਭਾਸ਼ਾ ਵਿਭਾਗ ਵੱਲੋਂ ਦਿੱਲੀ ਦੇ ਪੰਜਾਬ ਭਵਨ ਸਥਿਤ ਸਾਹਿਤ ਕੇਂਦਰ ਦਾ ਦੌਰਾ

ਛਤਰਪਤੀ ਦੀ ਮੂਰਤੀ ਢਹਿਣਾ ਭਾਰਤ ਅਤੇ ਮਹਾਰਾਸ਼ਟਰ ਦਾ ਅਪਮਾਨ: ਖੜਗੇ

ਜਬਲਪੁਰ ਮਗਰੋਂ ਬੰਬੇ ਹਾਈ ਕੋਰਟ ਵਲੋਂ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਰਿਲੀਜ਼ ਸਰਟੀਫਿਕੇਟ ਜਾਰੀ ਕਰਨ ਲਈ ਮਨਾ ਕਰਣਾ ਸਿੱਖਾਂ ਦੀ ਵਡੀ ਜਿੱਤ: ਬੀਬੀ ਰਣਜੀਤ ਕੌਰ

ਸਿੱਖ ਰੋਡਮੈਪ 2030 ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਿੱਖ ਬੁੱਧੀਜੀਵਿਆਂ ਵਲੋਂ ਹੋਈ ਗੰਭੀਰਤਾ ਨਾਲ ਚਰਚਾ

ਸ੍ਰੀ ਅਕਾਲ ਤਖਤ ਦੇ ਸਾਬਕਾ ਜੱਥੇਦਾਰ ਸਿੰਘ ਸਾਹਿਬ ਜਸਵੀਰ ਸਿੰਘ ਰੋਡੇ ਹੀ ਤਖਤ ਸਾਹਿਬ ਦੇ ਜੱਥੇਦਾਰ ਦੀ ਭੂਮਿਕਾ ਤੇ ਸਵਾਲ ਕਰਣ ਤਾਂ ਕੌਮ ਕਿੱਥੋਂ ਲਵੇਗੀ ਸੇਧ: ਸਰਨਾ

ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਦੀ ਰਿਲੀਜ਼ ਨੂੰ ਮੁਲਤਵੀ ਕਰਨ ਦੇ ਸੀਬੀਐਫਸੀ ਦੇ ਫੈਸਲੇ ਦਾ ਸੁਆਗਤ: ਮਹਾਰਾਸ਼ਟਰ ਸਿੱਖ ਐਸੋਸੀਏਸ਼ਨ

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲ੍ਹਾ ਖਾਨ ਨੂੰ ਗ੍ਰਿਫਤਾਰ ਕੀਤਾ ਈਡੀ ਨੇ